Punjabi Love Shayari

Facebooktwittergoogle_plusreddit

123punjabistatus.com provides the best Punjabi Love Shayari in punjabi language to show and express your feelings for another person.If you want to be romantic shayar then punjabi shayari is an exciting and cool way to express your love shayari for another person. A list of latest and full on punjabi love shayari given below , keep visting again to get updated list of punjabi love shayari everyday

  • ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
    ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
    ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
    ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!
  • ਅੱਜ ਕਰਦੇ ਜਿਹੜੇ ਟਿਚਰਾਂ ਨੀ,
    ਫੇਰ ਮੱਥੇ ਤੇ ਵੱਟ ਪਾਉਣਗੇ ,
    ਜਿਹੜੇ ਮਜਬੂਰੀ ਸਾਡੀ ਤੇ ਮਾਰਨ ਤਾਹਨੇ ,
    ਹੱਥ ਮੱਥੇ ਰੱਖ ਪਛਤਾਉਣਗੇ ,
    ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ , ਕਾਮ ਇਦਾ ਦਾ ਕਰ ਜਾਵਾਂਗੇ ,
    ਦਿਨ ਤਾ ਸਭਨਾਂ ਤੇ ਆਉਂਦੇ ਹੀਰੇ , ਆਪਾਂ ਰਾਤਾਂ ਵੀ ਲਿਆਵਾਂਗੇ …ਆਪਾਂ ਰਾਤਾਂ ਵੀ ਲਿਆਵਾਂਗੇ
  • ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ ,
    ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ ,
    ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ,
    ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ ॥
  • ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
    ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
    ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ
    ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ !
  • ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ ,
    ਤੇ ਦਿਲ ਚ ਤੇਰੇ ਲਈ ਪਿਆਰ ਬੜਾ ,
    ਤੂੰ ਯਾਰ ਬਣ ਗਿਆ ਏ ਜਾਨ ਮੇਰੀ ,
    ਤੇਨੂੰ ਮਿਲਣ ਨੂੰ ਤਰਸੇ ਦਿਲ ਬੜਾ ..
    ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ ,
    ਤੇਨੂੰ ਪਾਉਣ ਲਈ ਇਹ ਬੇ -ਕਰਾਰ ਬੜਾ ..!
  • ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
    ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
    ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
    ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
  • ਸਾਡੇ ਜਿਸਮ ਨੇ ਵਖ ਇਸੇ ਦੁਨਿਆ ਵਿਚ
    ਚਲੋ ਮੰਨਿਆ ਤਾਹਿਓਂ ਏ ਦੂਰੀਆਂ ਨੇ
    ਪਰ ਮਿਲਦੇ ਜਦ ਅਸੀਂ ਹਰ ਜਨਮ ਦੇ ਵਿਚ
    ਫੇਰ ਇਸ ਜਨਮ ਦਸ ਕੀ ਮਜ਼ਬੂਰੀਆਂ ਨੇ

More Punjabi Love Shayari :

Updates punjabi shayari for your facebook and whatsapp profile

  • ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ
    ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ
    ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ
    ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ
    ਮੇਰੇ ਦਿਲ ਚ #ਰਬ ਦੀ ਥਾਂ ਤੂੰ ਲੈ ਲਈ ਏ
  • ਅੱਖਾਂ ਵਿੱਚ ਹੰਜੂ ਵੀ ਨਹੀ
    ਤੇ ਦਿਲੋ ਅਸੀ ਖੁਸ਼ ਵੀ ਨਹੀ…..
    ਕਾਹਦਾ ਹੱਕ ਜਮਾਈਏ ਵੇ ਸੱਜਣਾ
    ਅਸੀ ਹੁਣ ਤੇਰੇ ਕੁਛ ਵੀ ਨਹੀ ……
  • ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!
    ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!
  • ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇਹੋਰ ਵੱਲ ਨਹੀ ਤਕਦਿਆਂ..
    ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥਕਦੀਆਂ..
    ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.
  • ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
    ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
    ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
    ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ ॥

Comments